ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਕਾਲਜ/ਸਕੂਲ ਦੀ ਸਮੁੱਚੀ ਮੈਨੇਜਮੈਂਟ ਵਲੋਂ ਬਸੰਤ ਦਾ ਤਿਉਹਾਰ ਸੰਸਥਾ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਅਗਵਾਈ ਅਧੀਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਬਸੰਤ ਦਾ ਤਿਉਹਾਰ ਬਸੰਤ ਰੁੱਤ ਦੀ ਸ਼ੁਰੂਆਤ ਅਤੇ ਦੇਵੀ ਸਰਸਵਤੀ ਦੇ ਜਨਮ ਦਾ ਪ੍ਰਤੀਕ ਹੈ।ਇਹ ਤਿਉਹਾਰ ਕਿਸਾਨਾਂ ਲਈ ਖੁਸ਼ੀਆਂ ਭਰਿਆ ਹੁੰਦਾ ਹੈ।ਵਿਦਿਆਰਥੀਆਂ ਵਲੋਂ ਪਤੰਗ ਬਾਜ਼ੀ ਕੀਤੀ ਗਈ ਅਤੇ ਸੰਸਥਾ ਨੂੰ ਬਸੰਤ ਦੇ ਪੀਲੇ ਰੰਗ ਵਿੱਚ ਰੰਗਿਆ ਗਿਆ।ਸਮੁੱਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਨੂੰ ਮੁੱਖ ਰੱਖਦਿਆਂ ਪੀਲੇ ਰੰਗ ਦੇ ਪਹਿਰਾਵੇ ਪਾਏ।