Corona rage continues : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਵਿਚ ਨਿਤ ਦਿਨ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਮੋਹਾਲੀ ਤੋਂ 5 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 2 ਬਲਟਾਣਾ, ਦੋ ਨੰਗਲ ਅਤੇ ਇਕ ਲਾਲੜੂ ਤੋਂ ਹਨ। ਇਸ ਤਰ੍ਹਾਂ ਮੋਹਾਲੀ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 121 ਹੋ ਗਈ ਹੈ। ਇਨ੍ਹਾਂ ਵਿਚੋਂ 103 ਤੰਦਰੁਸਤ ਹੋ ਚੁੱਕੇ ਹਨ ਤੇ ਹੁਣ ਤਕ ਮੋਹਾਲੀ ਵਿਚ 15 ਐਕਟਿਵ ਕੇਸ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਜੀਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਵੀ ਸੈਂਪਲ ਲੈ ਕੇ ਲੈਬ ਵਿਚ ਟੈਸਟ ਲਈ ਭੇਜੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਜਿਹੜੇ 5 ਕੋਵਿਡ-19 ਮਰੀਜ਼ ਮਿਲੇ ਹਨ, ਉਨ੍ਹਾਂ ਵਿਚੋਂ 3 ਪੁਰਸ਼ ਅਤੇ 2 ਔਰਤਾਂ ਹਨ।
ਮੋਹਾਲੀ ਵਿਚ ਜਾਰੀ ਹੈ Corona ਦਾ ਕਹਿਰ, 5 ਨਵੇਂ ਪਾਜੀਟਿਵ ਕੇਸ ਆਏ ਸਾਹਮਣੇ
Jun 03, 2020 11:40 am

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .