ਧੂਰੀ, 14 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਨਿਸ਼ਕਾਮ ਸੇਵਾ ਸਭਾ (ਰਜਿ.) ਅਤੇ ਧੂਰੀ ਨੇਤਰ ਬੈਂਕ ਸੰਮਤੀ ਵਲੋਂ ਉਘੇ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਦੀ ਅਗੁਵਾਈ ਵਿੱਚ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਓਹਾਰ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਇਤਿਹਾਸਕ ਸ਼ਿਵ ਮੰਦਰ ਰਣੀਕੇ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਦਵਾਈਆਂ ਦੀ ਸਹੂਲਤ ਪ੍ਰਦਾਨ ਕਰਨ ਲਈ 18ਵਾਂ ਦੋ ਰੋਜਾ ਕੈਂਪ ਲਗਾਇਆ ਗਿਆ।ਜਿਸ ਦਾ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਿਵ ਭਗਤਾਂ ਨੇ ਲਾਭ ਪ੍ਰਾਪਤ ਕੀਤਾ।ਕੈਂਪ ਦੌਰਾਨ ਡਾ. ਵਿਜੈ ਗੁਪਤਾ ਅਤੇ ਫਰਮਾਸਿਸਟ ਨਗੇਸ਼ ਬਾਂਸਲ ਨੇ ਨਿਸ਼ਕਾਮ ਸੇਵਾ ਕਰਦਿਆਂ ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਮੌਕੇ ਪ੍ਰਵੀਨ ਗਰਗ, ਨਰੇਸ਼ ਬਾਂਸਲ, ਕਮਲ ਕਿਸ਼ੋਰ ਲਵਲੀ, ਰਾਜੂ ਅਤੇ ਨਰਿੰਦਰ ਕੁਮਾਰ ਨਿੰਦੀ ਆਦਿ ਨੇ ਵੀ ਸੇਵਾ ਨਿਭਾਈ।