ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ 17ਵਾਂ ਸਥਾਪਨਾ ਦਿਵਸ ਮਨਾਇਆ

ਫਰੰਟ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਸਮੇਤ ਕਈ ਹੋਰ ਸ਼ਖਸ਼ੀਅਤਾਂ ਨੂੰ ਕੀਤਾ ਯਾਦ
ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ 17ਵੇਂ ਸਥਾਪਨਾ ਦਿਵਸ ਉਤੇ PPN1402201811ਕਾਮਰੇਡ ਤਰਲੋਕ ਸਿੰਘ ਕੋਟਾਲਾ ਨੂੰ ਸਮਰਪਿਤ ਅਤੇ ਫਰੰਟ ਦੀਆਂ ਸੱਤ ਵਿੱਛੜ ਚੁੱਕੀਆਂ ਨੂੰ ਸਖ਼ਸ਼ੀਅਤਾਂ ਦੀ ਯਾਦ ਵਿੱਚ ਸਥਾਨਕ ਪੂਡਾ ਕੰਪਲੈਕਸ ਵਿਖੇ ਫਰੰਟ ਦੇ ਦਫਤਰ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਾਜ ਸੁਧਾਰ ਸੁਸਾਇਟੀ ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ, ਪੰਜਾਬੀ ਸਾਹਿਤ ਸਭਾ ਸਮਰਾਲਾ, ਪੈਨਸ਼ਨਰ ਮਹਾਂ ਸੰਘ ਪੰਜਾਬ ਅਤੇ ਇਲਾਕੇ ਦੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਹਾਜਰ ਹੋਏ। ਸਮਾਗਮ ਦੀ ਸ਼ੁਰੂਆਤ ਵਿੱਚ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਆਈਆਂ ਸਾਰੀਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਜਿੰਨਾ ਚਿਰ ਸਾਡਾ ਸਮਾਜ ਕੁਰੱਪਸ਼ਨ ਦੇ ਖਿਲਾਫ ਇੱਕਜੁਟ ਹੋ ਕੇ ਖੜ੍ਹਾ ਨਹੀਂ ਹੁੰਦਾ, ਉਦੋਂ ਤੱਕ ਕਰੱਪਸ਼ਨ ਕਾਬੂ ਨਹੀਂ ਹੋਣੀ।ਸਟੇਜ ਸਕੱਤਰ ਦੀ ਭੂਮਿਕਾ ਦੀਪ ਦਿਲਵਰ ਕੋਟਾਲਾ ਵੱਲੋਂ ਨਿਭਾਈ ਗਈ।
ਨਿਰਮਲ ਸਿੰਘ ਹਰਬੰਸਪੁਰਾ ਨੇ ਤਹਿਸੀਲ ਸਮਰਾਲਾ ਤੋਂ ਇਲਾਵਾ ਬਿਜਲੀ ਬੋਰਡ ਅਤੇ ਹੋਰ ਮਹਿਕਮਿਆਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਉੱਤੇ ਖਰੀਆਂ ਖਰੀਆਂ ਸੁਣਾਈਆਂ ਅਤੇ ਚੈਲਿੰਜ ਕੀਤਾ ਕਿ ਇਨ੍ਹਾਂ ਮਹਿਕਮਿਆਂ ਅੰਦਰ ਹੋ ਰਹੇ ਭ੍ਰਿਸ਼ਟਾਚਾਰ ਸਬੰਧੀ ਉਨ੍ਹਾਂ ਕੋਲ ਸਬੂਤ ਵੀ ਹਨ ਅਤੇ ਅੱਗੇ ਤੋਂ ਸੁਧਾਰ ਲਿਆਉਣ ਦੀ ਚੇਤਾਵਨੀ ਦਿੱਤੀ।ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਇਨ੍ਹਾਂ ਮਹਿਕਮਿਆਂ ਅੰਦਰ ਸੁਧਾਰ ਕਰਨ ਦਾ ਭਰੋਸਾ ਦਿੱਤਾ, ਸਮਰਾਲਾ ਵਿੱਚ ਸੀਵਰੇਜ ਨੂੰ ਦੋ ਸਾਲਾਂ ਵਿੱਚ ਪੂਰਾ ਕਰਨ ਅਤੇ 43 ਕਰੋੜ ਇਲਾਕੇ ਦੀਆਂ ਸੜਕਾਂ ਵਾਸਤੇ ਮਨਜੂਰ ਹੋ ਚੁੱਕਿਆਂ ਸਬੰਧੀ ਵੀ ਦੱਸਿਆ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਫਰੰਟ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਵਿੱਚ ਰਾਜਨੀਤਕ ਪਾਰਟੀਆਂ ਨੇ ਜਾਗਰਿਤੀ ਨਹੀਂ ਆਉਣ ਨਹੀਂ ਦਿੱਤਾ।ਉਸ ਦਾ ਨਤੀਜਾ ਸਾਰੀਆਂ ਪਾਰਟੀਆਂ ਲੋਕਾਂ ਨੂੰ ਕੱਚਾ ਮਾਲ ਹੀ ਸਮਝਦੀਆਂ ਹਨ।ਕੇਵਲ ਸਿੰਘ ਮਾਛੀਵਾੜਾ ਨੇ ਦੱਸਿਆ ਕਿ ਅਸੀਂ ਨੌਜਵਾਨਾਂ ਨੇ ਰਲ ਕੇ ਆਪਣੀ ਜੇਬ ਵਿੱਚੋਂ ਸੌ-ਸੌ ਰੁਪਏ ਇਕੱਠੇ ਕਰਕੇ ਬੱਚਿਆਂ ਨੂੰ ਪੇਪਰਾਂ ਦੀ ਸਿਖਲਾਈ ਦਿਵਾ ਰਹੇ ਹਾਂ।ਲੈਕਚਰਾਰ ਵਿਜੇ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ ਨੇ ਕਿਹਾ ਸਾਨੂੰ ਖੁਦ ਨੂੰ ਭਿ੍ਰਸ਼ਟਾਚਾਰ ਵਿਰੁੱਧ ਲਾਮਵੰਦ ਹੋਣਾ ਪਵੇਗਾ, ਸਾਡੇ ਵਿੱਚੋਂ ਜਿਆਦਾਤਰ ਆਪਣਾ ਕੰਮ ਕੱਢਣ ਲਈ ਰਿਸ਼ਵਤ ਦਾ ਖੁਦ ਸਹਾਰਾ ਲੈਂਦੇ ਹਨ, ਜੋ ਸਾਡੇ ਸਭ ਲਈ ਬਹੁਤ ਘਾਤਕ ਸਾਬਤ ਹੋ ਰਿਹਾ ਹੈ।ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਪੁਲਿਸ ਨੂੰ ਰਾਜਨੀਤਕ ਪਾਰਟੀਆਂ ਠੀਕ ਕੰਮ ਨਹੀਂ ਕਰਨ ਦਿੰਦੀਆਂ।ਸੁਰਜੀਤ ਸਿੰਘ ਰਿਟਾਇਰਡ ਐਸ.ਐਸ.ਪੀ, ਬਿਹਾਰੀ ਲਾਲ ਸੱਦੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਸਮਰਾਲਾ, ਕੇਵਲ ਸਿੰਘ ਮੰਜਾਲੀਆਂ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਮਾਸਟਰ ਸਰਾਓ, ਅਵਤਾਰ ਸਿੰਘ ਉਟਾਲਾਂ ਨੇ ਵੀ ਆਪਣੇ ਵਿਚਾਰ ਰੱਖੇ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਨਾਥ, ਪ੍ਰੇਮ ਸਾਗਰ ਸ਼ਰਮਾ, ਦਰਸ਼ਨ ਸਿੰਘ ਕੰਗ, ਨੰਦ ਸਿੰਘ ਚਹਿਲਾਂ, ਗੁਰਦਿਆਲ ਸਿੰਘ, ਇੰਦਰਜੀਤ ਸਿੰਘ ਕੰਗ, ਸ਼ਵਿੰਦਰ ਸਿੰਘ ਕਲੇਰ, ਰਘਵੀਰ ਸਿੰਘ ਸਿੱਧੂ, ਸੰਦੀਪ ਸਮਰਾਲਾ, ਬੰਤ ਸਿੰਘ, ਦੇਸ ਰਾਜ, ਜਗਜੀਤ ਸਿੰਘ ਕੋਟਾਲਾ, ਸੁਰਿੰਦਰ ਕੁਮਾਰ, ਰਣਜੀਤ ਕੌਰ, ਰਵਿੰਦਰ ਕੌਰ, ਜਰਨੈਲ ਕੌਰ ਕੰਗ, ਕੇਵਲ ਸ਼ਰਮਾ, ਸੁਖਵਿੰਦਰ ਸਿੰਘ ਮਾਛੀਵਾੜਾ ਪ੍ਰਧਾਨ, ਕੈਪਟਨ ਮਹਿੰਦਰ ਸਿੰਘ ਜਟਾਣਾ ਹਾਜ਼ਰ ਸਨ।ਅਖੀਰ ਜੰਗ ਸਿੰਘ ਭੰਗਲਾਂ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਫਰੰਟ ਨੇ ਹੁਣ ਤੱਕ ਪੌਣੇ ਦੋ ਕਰੋੜ ਰੁਪਏ ਲੋਕਾਂ ਦੇ ਵਾਪਸ ਕੀਤੇ ਹਨ।ਕਰੀਬ ਇੱਕ ਹਜਾਰ ਤੋਂ ਵੱਧ ਲੋਕਾਂ ਦੇ ਘਰੇਲੂ ਕੇਸ ਨਿਪਟਾਏ ਹਨ।ਉਨ੍ਹਾਂ ਨੇ ਅਖੀਰ ਵਿੱਚ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>