ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਮਨਜੀਤ ਸਿੰਘ) – `ਪੇਟ ਦੇ ਕੀੜਿਆਂ ਤੋਂ ਮੁਕਤੀ-ਨਰੋਆ ਭਵਿੱਖ ਸਾਡਾ` ਥੀਮ ਤਹਿਤ ਪੰਜਾਬ ਸਰਕਾਰ ਵਲੋ ਚਲਾਏ ਗਏ ਡੀ.ਵਾਰਮਿੰਗ ਪ੍ਰੋਗਰਾਮ ਦਾ ਅਰੰਭ ਸਰਕਾਰੀ ਹਾਈ ਸਕੂਲ ਨੰਗਲੀ ਵਿਖੇ ਸਿਵਲ ਸਰਜਨ ਡਾ. ਨਰਿੰਦਰ ਕੌਰ ਵਲੋ ਇਕ ਛੋਟੀ ਬੱਚੀ ਨੂੰ ਐਲਬੈਡਾਜੋਲ ਦੀ ਗੋਲੀ ਖੁਆ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਦਸਿਆ ਕਿ ਬਚਿਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆਂ ਦਾ ਰੂਪ ਲੈ ਸਕਦਾ ਹੈ।ਇਸ ਲਈ ਸਿਹਤ ਵਿਭਾਗ ਵਲੋ ਐਲਬੈਡਾਜੋਲ ਦੀ ਗੋਲੀ ਸਕੂਲੀ ਬਚਿਆਂ ਨੂੰ ਖੁਆਈ ਜਾਣੀ ਜਰੁਰੀ ਹੈ।ਡਾ. ਰਮੇਸ਼ ਪਾਲ ਸਿੰਘ ਜਿਲ੍ਹਾ ਟੀਕਾਕਰਨ ਅਫਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਖਾਣਾ ਖਾਣ ਤੋ ਪਹਿਲਾ ਤੇ ਪਾਖਾਨਾ ਜਾਣ ਤੋ ਬਾਦ ਹੱਥ ਧੋਣੇ ਬਹੁਤ ਜਰੁਰੀ ਹੈ।ਜਿਲਾ ਸਕੂਲ ਹੈਲਥ ਅਫਸਰ ਡਾ ਰਜੇਸ਼ ਭਗਤ ਨੇ ਸਫਾਈ ਬਾਰੇ ਵਿਸਥਾਰ ਰੂਪ ਜਾਣਕਾਰੀ ਦਿੱਤੀ।ਇਸ ਅਵਸਰ ਤੇ ਪਰਮਜੀਤ ਸਿੰਘ ਸੰਘਾ, ਡਿਪਟੀ ਮਾਸ ਮੀਡੀਆਂ ਅਫਸਰ ਅਮਰਦੀਪ ਸਿੰਘ,ਆਰੂਸ਼ ਭੱਲਾ, ਜਿਲਾ ਬੀ.ਸੀ.ਸੀ ਫੈਸੀਲੀਟੇਟਰ, ਸ਼ਮਸ਼ੇਰ ਸਿੰਘ ਕੋਹਰੀ, ਡਾ ਅੰਜੂ, ਸਕੂਲ ਪਿ੍ਰਸਿਪਲ ਸੁਖਤਾਲ ਸਿੰਘ, ਮਨਜੀਤ ਸਿੰਘ ਅਤੇ ਐਰ.ਬੀ.ਐਸ.ਕੇ ਦਾ ਸਮੂਹ ਸਟਾਫ ਮੌਜੂਦ ਸੀ।