ਜੰਡਿਆਲਾ ਗੁਰੂ, 11 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਵਿਚਲੀ ਝੂਠ ਦੇਸਹਾਰੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਗੁੰਡਾਗਰਦੀ, ਧੱਕੇਸਾਹੀ, ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿਤੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਦੇ ਇੰਚਾਰਜ ਹਰਭਜਨ ਸਿੰਘ ਵਲੋਂ ਮਾਝਾ ਮਜਬੂਤ ਮਿਸ਼ਨ ਤਹਿਤ ਕਰਵਾਈ ਗਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੂਖਪਾਲ ਸਿੰਘ ਖਹਿਰਾ ਨੇ ਕੀਤਾ।ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਤਹਾਨੂੰ ਪਤਾ ਹੀ ਹੈ ਕਿ ਕਿਸ ਤਰਾਂ ਕੈਪਟਨ ਅਤੇ ਬਾਦਲਹੋਰੀ ਰਲੇ ਹੋਏ ਹਨ ਅਤੇ ਇਹਨਾਂ ਦੋਵਾਂ ਪਾਰਟੀ ਆਗੂਆਂ ਨੇ ਰਲ ਕਿ ਕਿਵੇਂ ਪੰਜਾਬ ਦਾ ਬੇੜਾ ਗਰਕ ਕਰ ਕਿ ਰੱਖ ਦਿੱਤਾ ਹੈ।ਖਹਿਰਾ ਨੇ ਔਕਸਫੈਨ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਦਾ 73% ਪੈਸਾ ਸਿਰਫ ਇੱਕ ਪ੍ਰਤੀਸ਼ਤ ਲੋਕਾ ਕੋਲ ਹੈ।
ਸਾਰੇ ਬੁਲਾਰਿਆਂ ਵਲੋਂ ਆਪਣੇ ਭਾਸ਼ਣ ਦੌਰਾਨ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਅਤੇ ਅਕਾਲੀਆਂ ਨੂੰ ਖੂਬ ਰਗੜੇ ਲਾਏ ਗਏ।ਆਮ ਆਦਮੀ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੇ ਆਪਣੀ ਜੋਸ਼ ਭਰਪੂਰ ਤਕਰੀਰ ਵਿੱਚ ਕਿਹਾ ਕਿ ਕਿਸ ਤਰਾਂ ਇਹ ਸਰਕਾਰਾਂ ਰਲ ਕੇ ਆਮ ਜਨਤਾ ਨੂੰ ਲੁੱਟ-ਕੁੱਟ ਰਹੀਆਂ ਹਨ ਅਤੇ ਆਮ ਆਦਮੀ ਦਾ ਹੁਣ ਜੀਣਾ ਦੁੱਭਰ ਕੀਤਾ ਹੋਇਆ ਹੈ।ਅਖੀਰ ਵਿੱਚ ਹਰਭਜਨ ਸਿੰਘ ਈ.ਟੀ.ਓ ਨੇ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਬਾਰੇ ਬੋਲਦਿਆਂ ਕਿਹਾ ਕਿ ਕਿਸ ਤਰਾਂ ਅੱਜ ਤੱਕ ਜੰਡਿਆਲਾ ਨਗਰ ਕੌਂਸਲ `ਤੇ ਕਾਬਜ ਕੁੱਝ ਧਿਰਾਂ ਵਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਜਿਸ ਦੀ ਵਜਾ ਕਰਕੇ ਅੱਜ ਜੰਡਿਆਲਾ ਕਈ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਉਹਨਾ ਨੇ ਸੁਖਪਾਲ ਸਿੰਘ ਖਹਿਰਾ ਨੂੰ ਜੰਡਿਆਲਾ ਗੁਰੂ ਦੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ।ਇਸ ਮੌਕੇ ਸਟੇਜ `ਤੇ ਨਰੇਸ਼ ਪਾਠਕ, ਕੁਲਦੀਪ ਸਿੰਘ ਧਾਲੀਵਾਲ, ਸੁਖਰਾਜ ਸਿੰਘ ਵੇਰਕਾ, ਜਸਵਿੰਦਰ ਸਿੰਘ ਜਹਾਂਗੀਰ, ਬਲਬੀਰ ਸਿੰਘ ਟੌਂਗ, ਪ੍ਰਗਟ ਸਿੰਘ ਚੌਗਾਵਾਂ, ਰਵਿੰਦਰ ਹਾਂਸ, ਪਦਮ ਅਨਥਨੀ, ਅਨਿਲਮੈਣੀ, ਗੁਰਪ੍ਰੀਤ ਮੀਂਆਂਵਿੰਡ, ਬੀਬੀ ਉਮਰਜੀਤ ਕੌਰ, ਅਮਨ ਸਿੰਘ ਧੀਰੇਕੋਟ, ਸੁਖਦੇਵ ਸਿੰਘ ਸਰਜਾ, ਅਮਰੀਕ ਸਿੰਘ ਬਾਠ, ਸੁਖਦੇਵ ਸਿੰਘ ਗਹਿਰੀ ਮੰਡੀ ਅਦਿ ਹਾਜਰ ਸਨ।