ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਰਾਹੀਂ, ਉਨ੍ਹਾਂ ਦੀ ਇਤਿਹਾਸਕ ਅਤੇ ਮਨੁੱਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਹੋਈ ਲੜੀ ਨੂੰ ਅਗੇ ਤੋਰਦਿਆਂ ਬੁੱਧਵਾਰ 10 ਫਰਵਰੀ (3 ਮਾਘ) ਤੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗਿਆਨੀ ਹਰਪਾਲ ਸਿੰਘ (ਹੈੱਡ ਗ੍ਰੰਥੀ, ਸ੍ਰੀ ਫਤਿਹਗੜ੍ਹ ਸਾਹਿਬ, ਸਰਹਿੰਦ) ਵਲੋਂ ਸ੍ਰੀ ਗੁਰੂ ਰਾਮਦਾਸ ਜੀ ਰਚਿਤ ਬਾਣੀ ‘ਲਾਵਾਂ’ ਦੀ ਮਨੁੱਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾਉਣ ਲਈ, ਉਸ ਦੀ ਅਰਥਾਂ ਅਤੇ ਵਿਆਖਿਆ ਸਹਿਤ ਕੱਥਾ ਅਰੰਭੀ ਗਈ ਹੈ, ਜੋ ਸ਼ਨੀਵਾਰ 17 ਫਰਵਰੀ (6 ਮਾਘ) ਤੱਕ ਚਲੇਗੀ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਕਥਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਦਾ ਵਾਂਗ ਰੋਜ਼ ਸਵੇਰੇ 7.30 ਤੋਂ 8.30 ਵਜੇ ਤੱਕ ਟੀ.ਵੀ ਚੈਨਲ `ਤੇ ਹੋਵੇਗਾ।