ਚੌਂਕ ਮਹਿਤਾ, 9 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਰਜਿ. ਦੀ ਅੱਜ ਇੱਥੇ ਇੱਕ ਅਹਿਮ ਮੀਟਿੰਗ ਸੰਸਥਾ ਦੇ ਨੈਸ਼ਨਲ ਸਰਪ੍ਰਸਤ ਜਥੇ. ਹਰਭਜਨ ਸਿੰਘ ਉਦੋਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਅਗਵਾਈ ਸੂਬਾ ਸੀਨੀ. ਵਾਈਸ ਪ੍ਰਧਾਨ ਕਰਮਜੀਤ ਸਿੰਘ ਲਾਲੀ ਤੇ ਜਿਲ੍ਹਾ ਪ੍ਰਧਾਨ (ਦਿਹਾਤੀ) ਪ੍ਰਗਟ ਸਿੰਘ ਖੱਬੇ ਨੇ ਕੀਤੀ।ਮੀਟਿੰਗ ਦੌਰਾਨ ਕਈ ਅਹਿਮ ਵੀਚਾਰਾਂ ਕੀਤੀਆਂ ਗਈਆਂ।ਲੋਕ ਭਲਾਈ ਕਾਰਜ਼ਾਂ ਲਈ ਸੰਸਥਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਸਾਂਝਾ ਕੀਤਾ ਗਿਆ ਤੇ ਭਵਿੱਖ `ਚ ਇੰਨ੍ਹਾਂ ਨੂੰ ਅਮਲ `ਚ ਲਿਆਉਣ ਲਈ ਅਗਾਊਂ ਰੂਪ ਰੇਖਾ ਉਲੀਕੀ ਗਈ।ਜਿਲ੍ਹਾ ਪ੍ਰੈੱਸ ਸਕੱਤਰ ਜਤਿੰਦਰਪਾਲ ਸਿੰਘ, ਜਿਲਾ ਜਨਰਲ ਸਕੱਤਰ ਜੋਗਿੰਦਰ ਸਿੰਘ ਮਾਣਾ, ਯੂਥ ਮੀਤ ਸਰਕਲ ਪ੍ਰਧਾਨ ਮੱਤੇਵਾਲ ਦਲਜੀਤ ਸਿੰਘ ਚੰਨਣਕੇ, ਸਰਕਲ ਪ੍ਰਧਾਨ ਬਾਬਾ ਬਕਾਲਾ ਸਾਹਿਬ ਅਮਨ ਬੱਲ, ਸੀਨੀ. ਮੀਤ ਪ੍ਰਧਾਨ ਜੱਗਾ ਸਿੰਘ ਸਰਕਲ ਬਾਬਾ ਬਕਾਲਾ ਸਾਹਿਬ, ਚਮਨ ਰਜਧਾਨ, ਹਰਜਿੰਦਰ ਸਿੰਘ ਮਹਿਤਾ, ਅਜ਼ਮੇਰ ਸਰੂਪਵਾਲੀਆਂ, ਪ੍ਰਭਜੀਤ ਸ਼ਰਮਾ, ਕੁਲਬੀਰ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ ਤੇ ਮੰਗਲ ਸਿੰਘ ਆਦਿ ਮੈਂਬਰ ਮੌਜੂਦ ਸਨ।