ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਫੌਜ ਵਿੱਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਂਟ ਕੋਰਸ 12 ਫਰਵਰੀ ਤੋਂ ਚਲਾਇਆ ਜਾ ਰਿਹਾ ਹੈ।ਇਹ ਜਾਣਕਾਰੀ ਕਰਨਲ ਅਮਰਬੀਰ ਸਿੰਘ ਚਾਹਲ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦਿੱਤੀ।
ਚਾਹਲ ਨੇ ਪ੍ਰੀ ਰਿਕਰੂਟਮੈਂਟ ਕੋਰਸ ਸਾਰੇ ਵਰਗ ਦੇ ਬੱਚਿਆਂ ਲਈ ਲਾਗੂ ਹੈ।ਇਹ ਕੋਰਸ ਦਫਤਰ ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅੰਮ੍ਰਿਤਸਰ ਵਿਖੇ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲੈਣ ਲਈ ਚਾਹਵਾਨ ਉਮੀਦਵਾਰ ਦਫਤਰੀ ਸਮੇਂ ਦੌਰਾਨ ਜਾਂ ਫੋਨ ਨੰ: 0183-2212103, 95927-89043, 96468-53806 ਤੇ ਸੰਪਰਕ ਕਰ ਸਕਦੇ ਹਨ।