ਸਰਕਾਰੀ ਕੰਨਿਆਂ ਸਕੂਲ ਮੰਡੀ ਹਰਜੀ ਰਾਮ ਵਿਖੇ ਬਿਊਟੀ ਐਂਡ ਵੈਲਨੈਸ ਸੈਮੀਨਾਰ

ਮਲੋਟ, 9 ਫਰਵਾਰੀ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਵੋਕੇਸ਼ਨਲ ਵਿਸ਼ੇ ਬਿਊਟੀ ਐੰਡ PPN0802201817ਵੈਲਨੈਸ ਅਤੇ ਹੈਲਥ ਕੇਅਰ ਦਾ ਸੈਮੀਨਾਰ ਲਾਇਆ ਗਿਆ।ਜਿਸ ਵਿਚ ਮੈਡਮ ਕਰੁਣਾ ਸਚਦੇਵਾ ਪਿ੍ੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਮਲੋਟ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨ੍ਹਾਂ ਦੇ ਨਾਲ ਹਰੀਭਜਨ, ਪਿ੍ਆਦਰਸ਼ੀ ਲੈਕਚਰਾਰ ਹਿੰਦੀ, ਕਿ੍ਸਨ ਕੁਮਾਰ ਲੈਕਚਰਾਰ ਕਮਿਸਟਰੀ, ਮੈਡਮ ਪ੍ਰਭਜੋਤ ਅਤੇ ਮੈਡਮ ਕਮਲਦੀਪ ਵੀ ਮੌਜੂਦ ਸਨ।ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ.ਪੀ.ਈ ਨੇ ਸੰਭਾਲੀ।ਮੈਡਮ ਕਰੁਣਾ ਸਚਦੇਵਾ ਨੇ ਬੋਲਦਿਆਂ ਕਿਹਾ ਇਹ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਦਾ ਹੈ, ਪੜਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਪੈਰਾਂ `ਤੇ ਖੜ੍ਹੇ ਹੋ ਸਕਦੇ ਹਨ ਅਤੇ ਪੜਾਈ ਵਿੱਚ ਕਮਜੋਰ ਵਿਦਿਆਰਥੀਆਂ ਲਈ ਵੀ ਇਹ ਵਿਸ਼ਾ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ।
ਇਸ ਮੌਕੇ ਮੈਡਮ ਪ੍ਰਭਜੋਤ, ਮੈਡਮ ਕਮਲਦੀਪ, ਮੈਡਮ ਮਨਦੀਪ ਕੌਰ, ਮੈਡਮ ਰਮਨਜੀਤ, ਕ੍ਰਿਸ਼ਨ ਕੁਮਾਰ ਲੈਕਚਰਾਰ ਅਤੇ ਹਰੀਭਜਨ ਲੈਕਚਰਾਰ ਨੇ ਵੀ ਬਿਊਟੀ ਐੰਡ ਵੈੱਲਨੈਸ ਅਤੇ ਹੈਲਥ ਕੇਅਰ ਵਿਸ਼ਿਆਂ ਬਾਰੇ ਬਚਿਆਂ ਨੂੰ ਸੰਬੋਧਿਤ ਕੀਤਾ।ਪਿ੍ੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਸਮੇਤ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>