ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਪੇਟ ਦੇ ਕੀੜਿਆਂ ਤੌ ਮੁਕਤੀ-ਨਰੋਆ ਭਵਿੱਖ ਸਾਡਾ ਇਸ ਮੰਤਵ ਨੂੰ ਮੁਖ ਰਖਦਿਆਂ ਪੰਜਾਬ ਸਰਕਾਰ ਵਲੋ ਚਲਾਏ ਗਏ ਡੀ.ਵਾਰਮਿੰਗ ਪੋ੍ਰਗਰਾਮ ਅਤੇ ਟੀਕਾਕਰਨ ਦੇ ਨਾਲ ਨਾਲ ਹੁਣ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ ਤੇ ਰੁਬੇਲਾ ਵੈਕਸੀਨ ਵੀ ਦਿੱਤੀ ਜਾਵੇਗੀ ।ਇਸ ਸਬੰਧੀ ਅੱਜ ਦਫਤਰ ਸਿਵਲ ਸਰਜਨ ਵਿਖੇ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਐਲ.ਐਚ.ਵੀ ਅਤੇ ਏ.ਐਨ.ਐਮ ਆਦਿ ਨੂੰ ਦੱਸਿਆ ਕਿ ਬਚਿਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ।ਇਸ ਲਈ ਸਿਹਤ ਵਿਭਾਗ ਵਲੋ ਐਲਬੈਡਾਜੋਲ ਦੀ ਗੋਲੀ ਸਕੂਲੀ ਬਚਿਆ ਨੂੰ ਖੁਆਈ ਜਾਣੀ ਜਰੁਰੀ ਹੈ।ਇਸ ਦੇ ਨਾਲ ਹੀ ਇਸ ਦੇ ਨਾਲ ਹੀ ਡਾ. ਰਮੇਸ਼ ਪਾਲ ਸਿੰਘ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਬੱਚਿਆਂ ਨੂੰ ਖਸਰੇ ਅਤੇ ਕਨਜੈਨੀਟਲ ਰੁਬੇਲਾ ਸਿੰਡਰੋਮ ਆਦਿ ਰੋਗਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਖਸਰਾ ਇੱਕ ਵਾਇਰਲ ਬੀਮਾਰੀ ਹੈ ਜਿਸ ਨਾਲ ਹਰ ਸਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰਾਂ ਰੁਬੇਲਾ ਵੀ ਵਾਇਰਲ ਦੇ ਵਾਂਗ ਹੈ, ਜੋ ਗਰਭਵਤੀ ਔਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆਂ’ਚ ਹੋ ਜਾਵੇ ਤਾਂ ਬੱਚੇ ਵਿੱਚ ਜੰਮਾਦਰੂ ਰੋਗ ਹੋਣ ਦਾ ਖਤਰਾ ਹੁੰਦਾ ਹੈ ਜਿਸ ਨੂੰ ਕਨਜੈਨੀਟਲ ਰੁਬੇਲਾ ਸਿੰਡਰੋਮ ਕਹਿੰਦੇ ਹਨ।ਇਸ ਤੋਂ ਬਚਾਅ ਲਈ ਸਰਕਾਰ ਵਲੋ ਇਹ ਵਿਸ਼ੇਸ਼ ਅਭਿਆਨ ਚਲਾ ਕੇ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਟੀਕਾਕਰਨ ਵਿੱਚ ਖਸਰਾ ਵੈਕਸੀਨ ਦੇ ਨਾਲ ਨਾਲ ਖਸਰਾ ਤੇ ਰੂਬੇਲਾ ਵੈਕਸੀਨ (ਜੋ ਕਿ ਇੱਕ ਟੀਕੇ ਦੇ ਰੂਪ ਵਿੱਚ ਹੋਵੇਗੀ) ਵੀ ਦਿੱਤੀ ਜਾਵੇਗੀ।ਜਿਸ ਵਿੱਚ ਆਂਗਨਵਾੜੀ, ਸਰਕਾਰੀ ਸਕੂਲ, ਸਰਕਾਰੀ ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਅਤੇ ਘਰਾਂ ਵਿੱਚ’ਚ ਰਹਿ ਰਹੇ 9 ਮਹੀਨੇ ਤਂੋ 15 ਸਾਲ ਤੱਕ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਅਵਸਰ ਤੇ ਡਾ. ਕੰਡਲ, ਡਾ. ਭਾਰਤੀ, ਡਾ. ਰਾਜੇਸ਼ ਭਗਤ ਆਦਿ ਮੌਜੂਦ ਸਨ।