ਬਰਸੀਮ ਦੇ ਬੀਜ ਸਬੰਧੀ ਖਾਲਸਾ ਕਾਲਜ ਤੇ ਪੰਜਾਬ ਐਗਰੀ. ਯੂਨੀਵਰਸਿਟੀ ਦਰਮਿਆਨ ਸਮਝੌਤਾ

ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਰਮਿਆਨ PPN0802201819ਬਰਸੀਮ ਦਾ ਬੀਜ਼ ਪੈਦਾ ਕਰਨ ਲਈ ਇਕ ਅਹਿਮ ਸਮਝੌਤਾ ਹੋਇਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਪਸ਼ੂ ਪਾਲਣ ਨੂੰ ਪੰਜਾਬ ’ਚ ਇਕ ਸਹਾਇਕ ਧੰਦੇ ਵਜੋਂ ਕਿਸਾਨਾਂ ਨੇ ਅਪਨਾਇਆ ਹੋਇਆ ਹੈ।ਇਸ ਧੰਦੇ ਨੂੰ ਹੋਰ ਉਤਸ਼ਾਹਿਤ ਅਤੇ ਲਾਹੇਵੰਦ ਬਣਾਉਣ ਲਈ ਹਰੇ ਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਸਰਦੀਆਂ ’ਚ ਬਰਸੀਮ ਇਕ ਹਰੇ ਚਾਰੇ ਦੀ ਮਹੱਤਵਪੂਰਨ ਫ਼ਸਲ ਹੈੈ।ਪੰਜਾਬ ’ਚ ਤਕਰੀਬਨ 2. 27 ਲੱਖ ਹੈਕਟੇਅਰ ਰਕਬੇ ’ਤੇ ਹਰ ਸਾਲ ਬਰਸੀਮ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਲਈ ਚੰਗੀ ਕਿਸਮ ਦਾ ਬਿਮਾਰੀ ਰਹਿਤ ਬੀਜ ਸਮੇਂ ਸਿਰ ਮੁਹੱਈਆਂ ਕਰਵਾਉਣਾ ਇਕ ਚੁਣੌਤੀ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲਂੋ ਨਾਲ ਇਕ ਸਮਝੌਤਾ ਕੀਤਾ।ਜਿਸ ਤਹਿਤ ਕਾਲਜ ਦੇ ਐਗਰੀਕਲਚਰ ਫ਼ਾਰਮ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਉੱਨਤ ਕਿਸਮ ਬੀ. ਐਲ. 42 ਦਾ ਬੀਜ ਤਿਆਰ ਕੀਤਾ ਜਾਵੇਗਾ ਅਤੇ ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਪਸ਼ੂ ਪਾਲਕਾਂ ਦੀ ਮੰਗ ਪੂਰੀ ਕਰਨ ਲਈ ਵੇਚਿਆ ਜਾਵੇਗਾ।ਇਸ ਨਾਲ ਚੰਗੇ ਬੀਜ਼ ਦੀ ਉਪਲੱਬਧਤਾ ’ਚ ਆ ਰਹੀ ਦਿੱੱਕਤ ਨੂੰ ਹੱਲ ਕਰਨ ’ਚ ਮਦਦ ਮਿਲੇਗੀ।
ਇਸ ਸਬੰਧੀ 6 ਫਰਵਰੀ ਨੂੰ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਡਾ. ਗੁਰਬਖਸ਼ ਸਿੰਘ, ਸਹਿਯੋਗੀ ਪ੍ਰੋਫੈਸਰ ਐਗਰੋਨੋਮੀ ਅਤੇ ਡਾ. ਕੰਵਲਜੀਤ ਸਿੰਘ, ਸਹਾਇਕ ਪ੍ਰੋਫੈਸਰ ਐਗਰੋਨੋਮੀ ਨੇ ਲਿਖਤੀ ਖਰੜੇ ’ਤੇ ਹਸਤਾਖਰ ਕੀਤੇ ਅਤੇ ਇਕ ਦੂਜੇ ਨੂੰ ਆਉਣ ਵਾਲੇ ਸਮੇਂ ’ਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਜਿਤਾਇਆ।
ਇਸ ਮੌਕੇ ਡਾ. ਕੇ.ਐਸ ਥਿੰਦ, ਵਧੀਕ ਨਿਰਦੇਸ਼ਕ ਖੋਜ਼ ਫ਼ਸਲ ਸੁਧਾਰ ਡਾ. ਅਸ਼ੋਕ ਕੁਮਾਰ, ਵਧੀਕ ਨਿਰਦੇਸ਼ਕ ਖੋਜ਼ ਫਾਰਮ ਮਸ਼ੀਨਰੀ ਤੇ ਬਾਇਓ ਐਨਰਜੀ ਅਤੇ ਡਾ.ਐਸ.ਐਸ ਚਹਿਲ ਸਹਾਇਕ ਪ੍ਰੋਫੈਸਰ ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈਲ ਵੀ ਮੌਜੂਦ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>