ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀਂ ਕਨੇਡਾ ਦੀ ਨਾਮੀ ਕਰੈਂਡਲ ਯੂਨੀਵਰਸਿਟੀ ਦੇ ਉਚ-ਅਧਿਕਾਰੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿਸ ਵਿੱਚ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ. ਬਰੂਸ ਫਾਸਟ ਦੇ ਨਾਲ ਪਰੋ-ਵੋਸਟ ਡਾ. ਜੌਨ ਓਹਲਹਾਜ਼ਰ, ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਗਰੈਗ ਕੁੱਕ, ਕਾਨੂੰਨੀ ਸਲਾਹਕਾਰ ਸ਼ਾਨ ਪੱਡਾ ਅਤੇ ਸਲਾਹਕਾਰ ਰਾਹੁਲ ਮੈਸੀ ਸ਼ਾਮਲ ਸਨ।ਇਸ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਦੇ ਵਿਦਿਅਕ ਪ੍ਰੋਗਰਾਮਾਂ ਅਤੇ ਹੋਰ ਸਹੂਲਤਾਂ ਦਾ ਮੁਆਇਨਾ ਕਰਨ ਬਾਅਦ ਉਹਨਾਂ ਨੇ ਕੁੱਝ ਯਾਦਗਾਰੀ ਬੂਟੇ ਲਾਏ।ਇਸ ਵੇਲੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੁਲਪਤੀ, ਡਾ. ਜਸਮੇਲ ਸਿੰਘ ਧਾਲੀਵਾਲ, ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਸਕੱਤਰ ਇੰਜ: ਸੁਖਵਿੰਦਰ ਸਿੰਘ ਸਿੱਧੂ ਅਤੇ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।ਬੂਟੇ ਲਾਉਣ ਤੋਂ ਬਾਅਦ ਡਾ. ਫਾਸਟ ਨੇ ਕਿਹਾ ਕਿ ਦੋਹਾਂ ਯੂਨੀਵਰਸਿਟੀਆਂ ਦੀ ਨਵੀਂ ਸਾਂਝ ਪਈ ਹੈ ਅਤੇ ਕਾਮਨਾ ਕੀਤੀ ਕਿ ਇਹ ਸਾਂਝ ਭਵਿੱਖ ਵਿੱਚ ਬੂਟੇ ਦੀ ਤਰ੍ਹਾਂ ਵਧੇਗੀ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੁਲਪਤੀ, ਡਾ. ਜਸਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਰੁੱਖ ਵਾਤਾਵਰਣ ਨੂੰ ਸਾਫ ਰੱਖ ਕੇ ਸਾਡਾ ਰਹਿਣਾ ਸੁਚੱਜਾ ਕਰਨ ‘ਚ ਮਦਦਗਾਰ ਹੁੰਦੇ ਹਨ।