ਅੰਮਿ੍ਤਸਰ, 7 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਮਲਟੀ ਸਕਿਲ ਡਿਵਲਪਮੈਂਟ ਸੈਂਟਰ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੋਜ਼ਗਾਰ ਉਤਪਤੀ ਵਿਭਾਗ ਅਤੇ ਉਬਰ ਕੰਪਨੀ ਵਲੋਂ ਆਪਣੀ ਗੱਡੀ ਆਪਣਾ ਰੋਜ਼ਗਾਰ ਮੇਲਾ ਲਗਾਇਆ ਗਿਆ ਇਸ ਮੇਲੇ ਵਿੱਚ ਉਬਰ ਦੇ ਟੂ-ਵਹੀਲਰ ਅਤੇ ਬਾਈਕ ਸ਼ੇਅਰਿੰਗ ਵਾਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੇਲੇ ਦਾ ਉਦਘਾਟਨ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਕੀਤਾ।ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ, ਗੁਰਬਾਜ ਸਿੰਘ, ਸੁਨੀਤਾ ਕਲਿਆਣ, ਸੁਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ ਦਾ ਉਦੇਸ਼ ਅੰਮ੍ਰਿਤਸਰ ਦੇ ਲੋੜਵੰਦ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣਾ ਹੈ। ਇਸ ਮੌਕੇ ਪੰਜਾਬ ਦੇ ਜਨਰਲ ਮੈਨੇਜ਼ਰ ਉਬਰ ਨੀਤੀਸ਼ ਭੂਸ਼ਨ ਨੇ ਮੇਲੇ ਦਾ ਸੁਆਗਤ ਕੀਤਾ ਤੇ ਕਿਹਾ ਕਿ ਉਬਰ ਮੋਟੋ ਦੇ ਨਾਲ ਅਸੀਂ ਆਉਂਣ ਵਾਲੇ ਹਫ਼ਤਿਆਂ ਵਿਚ ਅੰਮ੍ਰਿਤਸਰ ਦੇ ਲੋਕਾਂ ਲਈ ਇਕ ਪ੍ਰਭਾਵੀ ਦਰਵਾਜ਼ਾ ਖੋਲ੍ਹਿਆ ਹੈ।ਜਿਸ ਨਾਲ ਲੋਕਾਂ ਨੂੰ ਜਲਦੀ ਅਤੇ ਸੱਸਤੀ ਸੇਵਾ ਮੁਹੱਈਆ ਹੋਵੇਗੀ ਅਤੇ ਸ਼ਹਿਰ ਦੇ ਸੈਂਕੜੇ ਡਰਾਇਵਰਾਂ ਨੂੰ ਰੋਜ਼ਗਾਰ ਦੇ ਅਵਸਰ ਮਿਲਣਗੇ।