ਹਰਿੰਦਰਪਾਲ ਸਿੰਘ ਨੇ ਕੀਤਾ ਮੈਥੇਮੈਟਿਕਸ ਲੈਬ ਦਾ ਉਦਘਾਟਨ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ 7 ਦਿਨਾਂ ਦੀ ਨੈਸ਼ਨਲ ਵਰਕਸ਼ਾਪ ‘ਐਨਹਾਨਸਮੈਂਟ ਆਫ਼ ਮੈਥੇਮੈਟਿਕਸ ਸਕਿਲੱਸ’ ਦਾ ਅਗਾਜ਼ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਵਿਭਾਗ ’ਚ ਮੈਥੇਮੈਟਿਕਸ ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਿੰਦਰਪਾਲ ਸਿੰਘ, ਡਵੀਜ਼ਨ ਅਕਸਾਇਜ਼ ਐਂਡ ਟੈਕਸ਼ੇਸ਼ਨ ਕਮਿਸ਼ਨਰ ਅਤੇ ਰਾਜਵਿੰਦਰ ਕੌਰ, ਅਕਸਾਇਜ਼ ਐਂਡ ਟੈਕਸ਼ੇਸ਼ਨ ਕਮਿਸ਼ਨਰ ਨੇ ਸ਼ਿਰਕਤ ਕੀਤੀ।
ਸਮਾਗਮ ’ਚ ਆਪਣੇ ਭਾਸ਼ਣ ’ਚ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਲੋਂ ਮੈਥੇਮੈਟਿਕਸ ਲੈਬ ਬਣਾਉਣ ਦਾ ਉਪਰਾਲਾ ਕਾਲਜ ਨੂੰ ਪੰਜਾਬ ਵਿਚਲੇ ਦੂਸਰੇ ਕਾਲਜਾਂ ’ਚੋਂ ਮੋਹਰੀ ਬਣਾਉਂਦਾ ਹੈ ਅਤੇ ਆਯੋਜਿਤ ਅਜਿਹੀਆਂ ਵਰਕਸ਼ਾਪ ਗਣਿਤ ਵਿਸ਼ੇ ਦੀ ਪ੍ਰੈਕਟੀਕਲ ਵਰਤੋਂ ਬਾਰੇ ਦੱਸਦੀਆਂ ਹਨ।ਇਸ ਮੌਕੇ ਉਨ੍ਹਾਂ ਨੇ ਰਜਿੰਦਰਪਾਲ ਕੌਰ ਨੂੰ ਅਤੇ ਪੂਰੇ ਸਟਾਫ਼ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ।
ਮੁੱਖ ਮਹਿਮਾਨਾਂ ਨੇ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜੌਕੇ ਸਮੇਂ ’ਚ ਅਜਿਹੀਆਂ ਲੈਬਾਂ ਦਾ ਹੋਣਾ ਅਤਿ ਜਰੂਰੀ ਹੈ ਅਤੇ ਇਸ ਪ੍ਰਯੋਗਸ਼ਾਲਾ ਦੀ ਅਹਿਮੀਅਤ ਦੱਸਦੇ ਹੋਏ ਕਿਹਾ ਕਿ ਜੋ ਕਮੀ ਮੈਥੇਮੈਟਿਕਸ ਪੜਾਉਂਦੇਂ ਸਮੇਂ ਪਹਿਲਾ ਰਹਿ ਗਈ ਸੀ ਹੁਣ ਪੂਰੀ ਹੋ ਗਈ ਹੈ।ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਬੁਲਾਰੇ ਡਾ. ਗਗਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਗਣਿਤ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਰਿਸਰਚ ਕਰਨ ਲਈ ਪ੍ਰੇਰਿਤ ਕੀਤਾ।
ਮੁੱਖੀ ਗਣਿਤ ਵਿਭਾਗ ਰਜਿੰਦਰ ਪਾਲ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਥੇਮੈਟਿਕਸ ਵਿਭਾਗ ਵਲੋਂ ਬਣਾਈ ਇਸ ਮੈਥੇਮੈਟਿਕਸ ਲੈਬ ਨਾਲ ਬੱਚਿਆਂ ਨੂੰ ਮੈਥੇਮੈਟਿਕਸ ਵਿਸ਼ੇ ਦੀਆਂ ਜਟਿਲ ਗੱਲ੍ਹਾਂ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ।ਇਸ ਮੌਕੇ ਮੈਡਮ ਨਵੀਨ ਬਾਵਾ, ਡਾ. ਐਮ. ਐਸ ਬਤਰਾ, ਡਾ. ਤਮਿੰਦਰ ਸਿੰਘ ਭਾਟੀਆ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਸੁਖਮੀਨ ਬੇਦੀ, ਡਾ. ਜੇ.ਐਸ ਗਾਂਧੀ ਅਤੇ ਗਣਿਤ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ।