ਪ੍ਰੈਸ ਕਲੱਬ ਦੇ ਪ੍ਰਧਾਨ ਜੀ.ਪੀ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
ਰਾਜਪੁਰਾ, 6 ਫਰਵਰੀ (ਪੰਜਾਬ ਪੋਸਟ- ਡਾ. ਗੁਰਵਿੰਦਰ) – ਲੋਕ ਸਾਹਿਤ ਸੰਗਮ (ਰਜਿ.) ਦਾ ਸਾਹਿਤਕ ਸਮਾਗਮ ਰੋਟਰੀ ਭਵਨ ਵਿਖੇ ਹੋਇਆ।ਜਿਸ ਦੀ ਪ੍ਰਧਾਨਗੀ ਡਾ. ਗੁਰਵਿੰਦਰ ਅਮਨ ਅਤੇ ਜੀ.ਪੀ ਸਿੰਘ ਪ੍ਰਧਾਨ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਨੇ ਸਾਂਝੇ ਤੌਰ `ਤੇ ਕੀਤੀ।ਇਸ ਸਮੇਂ ਉੱਘੇ ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦੀ ਧਾਰਮਿਕ ਕਾਵਿ ਪੁਸਤਕ `ਅਰਜੋਈਆਂ ` ਦਾ ਲੋਕ ਅਰਪਿਤ ਕੀਤੀ ਗਈ।ਜੀ.ਪੀ ਸਿੰਘ ਨੇ ਜਿਥੇ ਸੋਹਣਾ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੋਂ ਸਿਰਜੇ ਗੀਤ ਪੰਜਾਬ ਦੇ ਉੱਚ ਕੋਟੀ ਦੇ ਗਾਇਕਾਂ ਨੇ ਰਿਕਾਰਡ ਕਰਵਾਏ ਹੋਏ ਹਨ।ਸਭਾ ਦਾ ਆਗਾਜ਼ ਸੁਰਿੰਦਰ ਸਿੰਘ ਸੋਹਣਾ ਦੀ ਕਵਿਤਾ `ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਸੁਣਾਇਆ। ਗ਼ਜ਼ਲਗੋ ਅਵਤਾਰ ਪੁਵਾਰ ਨੇ `ਭਾਵੇਂ ਬੜੀਆਂ ਲੱਗਦੀਆਂ ਨੇ ਗੰਭੀਰ ਇਹ ਗੱਲਾਂ `ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ। ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਚ ਕਵਿਤਾ `ਇੱਡੇ ਉੱਡੇ ਨਾ ਕਰ ਹੱਲਾ, ਹਰ ਕੋਈ ਵਹਿੰਦਾ ਜੱਗ ਤੋਂ ਕੱਲਾ `ਸੁਣਾ ਕੇ ਸ਼ਰੋਸ਼ਾਰ ਕੀਤਾ। ਅਮਰਜੀਤ ਸਿੰਘ ਲੁਬਾਣਾ।`ਨੈਤਿਕਤਾ ਕੋ ਭੁੱਲ ਗਏ ਲੋਕ`, ਗੁਰਵਿੰਦਰ ਆਜ਼ਾਦ ਨੇ `ਝੋਪੜੀ ਮੈ ਜਨਮਾਂ ਬਾਲਕ ` ਸੁਣਾ ਕੇ ਚੰਗਾ ਰੰਗ ਬੰਨਿਆ।ਲੋਕ ਕਵੀ ਤੇ ਗੀਤਕਾਰ ਕੁਲਵੰਤ ਸਿੰਘ ਜੱਸਲ ਦਾ ਗੀਤ `ਗੁਰੂ ਨਾਨਕ ਤੇਰੀ ਮਹਿਮਾ ਗਾਵੇ ਕੁਲ ਜਹਾਨ, ਸੁਣਾ ਕੇ ਚੰਗੀ ਵਾਹ ਵਾਹ ਖੱਟੀ।
ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ `ਨੇਕ ਸਲਾਹ ` ਸੁਣਾ ਕੇ ਅਜੋਕੀ ਰਾਜਨੀਤੀ ਤੇ ਚੰਗਾ ਕਟਾਕਸ਼ ਕੀਤਾ।ਮਾਨ ਸਿੰਘ ਜੰਡੋਲੀ ਨੇ ਆਪਣੀ ਕਵਿਤਾ `ਮੈ ਤੇ ਮੈ `ਸੁਣਾ ਕੇ ਸੋਚਣ `ਤੇ ਮਜ਼ਬੂਰ ਕੀਤਾ।ਪ੍ਰੋੜ ਕਵੀ ਅੰਗਰੇਜ਼ ਸਿੰਘ ਕਲੇਰ ਦੀ ਕਵਿਤਾ `ਮਾਂ `ਸੁਣਾ ਕੇ ਸਭ ਨੂੰ ਭਾਵੁਕ ਕੀਤਾ।ਗੰਭੀਰ ਸੋਚ ਦੇ ਮਾਲਿਕ ਥਾਣੇਦਾਰ ਰਵਿੰਦਰ ਕਿਸ਼ਨ ਨੇ `ਕੌੜਾ ਸੱਚ `ਕਹਿ ਕੇ।ਬੰਦੇ ਦੀ ਹੋਂਦ ਦਾ ਅਹਿਸਾਸ ਕਰਵਾਇਆ।ਦੇਸ ਰਾਜ ਅਤੇ ਓਮ ਪ੍ਰਕਾਸ਼ ਦੇ ਗੀਤ ਰੋਚਕ ਸਨ।ਪੱਤਰਕਾਰ ਤੇ ਸਾਹਿਤਕਾਰ ਜੀ.ਪੀ ਸਿੰਘ ਦੇ ਸ਼ੇਅਰ ਕਾਬਲੇ ਤਾਰੀਫ ਸਨ।ਜਾਨੀ ਜੀਰਕਪੁਰੀਆ, ਜਮਨਾ ਪ੍ਰਕਾਸ਼ ਨਾਚੀਜ਼, ਅਸ਼ੋਕ ਝਾਅ, ਹਰਵਿੰਦਰ ਗਗਨ, ਸੰਦੀਪ ਚੌਧਰੀ ਸੰਪਾਦਕ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ।ਅੰਤ ਵਿੱਚ ਡਾ. ਗੁਰਵਿੰਦਰ ਅਮਨ ਨੇ ਸੁਰਿੰਦਰ ਸੋਹਣਾ ਦੇ ਸਾਹਿਤਕ ਸਫਰ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਪੁਸਤਕ `ਅਰਜੋਈਆਂ` ਦੀ ਵਧਾਈ ਦਿਤੀ।ਮੰਚ ਸੰਚਾਲਨ ਅੰਗਰੇਜ ਕਲੇਰ ਨੇ ਬਾਖੂਬੀ ਕੀਤਾ।