ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਰਣਜੀਤ ਐਵਨਿਊ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਕੌਰ ਦੀ ਅਗਵਾਈ `ਚ ਸਮਾਜ ਸੇਵੀ ਸੰਸਥਾ ਨਿੰਪਾ ਵਲੋਂ ਗੀਤਾ ਗਿਆਨ ਪ੍ਰਸ਼ਨੋਤਰੀ `ਤੇ ਆਧਾਰਿਤ ਲਿਖਤੀ ਪ੍ਰੀਖਿਆ ਕਰਵਾਈ ਗਈ।ਇਸ ਲਿਖਤੀ ਪ੍ਰੀਖਿਆ ਵਿੱਚ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਅਧਿਆਪਿਕਾ ਸ਼੍ਰੀਮਤੀ ਵਿਸ਼ਣੂ ਪ੍ਰਿਆ ਪ੍ਰੀਕਿਆ ਦੀ ਕੋਆਰਡੀਨੇਟਰ ਸਨ, ਜਦਕਿ ਇਸ ਸਮੇਂ ਨਿੰਪਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਦੇ ਨਾਲ ਉਨ੍ਹਾਂ ਦੇ ਸਾਥੀ ਸ਼੍ਰੀਮਤੀ ਅੰਮ੍ਰਿਤ ਵਰਸ਼ਾ, ਚੰਚਲ ਕੁਮਾਰ, ਅਜੈ ਕੁਮਾਰ ਮੌਜੂਦ ਰਹੇ।ਪ੍ਰੀਖਿਆ ਉਪਰੰਤ ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਜੇਤੂ ਬੱਚਿਆਂ ਨੂੰ ਬਾਅਦ `ਚ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸੰਸਥਾ ਵਲੋਂ ਹੁਣ ਤੱਕ ਗੀਤਾ ਗਿਆਨ ਪ੍ਰਸ਼ਾਨੋਤਰੀ ਵਿੱਚ 25000 ਤੋਂ ਜਿਆਦਾ ਵਿਦਿਆਰਥੀ ਭਾਗ ਲੈ ਚੁੱਕੇ ਹਨ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਪ੍ਰਸ਼ਨੋਤਰੀ ਪ੍ਰੀਖਿਆ ਵੀ ਕਰਵਾਈ ਜਾਂਦੀ ਹੈ।