ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਇਸਤਰੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਵਲੋਂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਣਗੇ।ਇਹ ਪ੍ਰਗਟਾਵਾ ਸ਼ਹਿਰੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਬੀਬੀ ਜਾਗੀਰ ਕੋਰ ਨੇ ਇਸ ਸਬੰਧੀ ਇਸਤਰੀ ਵਿੰਗ ਦੇ ਨਵੇ ਬਣਾਏ ਗਏ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਪ੍ਰਕਾਸ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਬੁਲਾਈ ਸੀ, ਜਿਸ ਵਿਚ ਜਿਲ੍ਹੇ ਦੇ ਸਮੂਹ ਅਹੁਦੇਦਾਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਸਨ, ਕਿ ਇਸਤਰੀ ਅਕਾਲੀ ਦਲ ਰਾਜਨੀਤਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੀ ਵੱਧ ਤੋ ਵੱਧ ਰੁਚੀ ਦਿਖਾਵੇ।
ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਸਥਾਨਕ ਇਸਤਰੀ ਅਕਾਲੀ ਦਲ ਦੇ ਜਥੇ ਵੱਲੋਂ ਔਰਤਾਂ ਨੂੰ ਵਿਆਹ ਸ਼ਾਦੀਆਂ ਵਿਚ ਘੱਟ ਖਰਚਾ ਕਰਨ, ਗਰੀਬ ਲੜਕੀਆਂ ਦੇ ਵਿਆਹ ਕਰਵਾਉਣ ਤੋ ਇਲਾਵਾ ਸਵ. ਬੀਬੀ ਸੁਰਿੰਦਰ ਕੋਰ ਬਾਦਲ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਲੰਗਰ ਸੇਵਾ ਦੀ ਪ੍ਰਥਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਹਲਕੇ ਦੀਆਂ ਬੀਬੀਆਂ ਲੰਗਰ ਸੇਵਾ ਵਿਚ ਵੱਧ ਤੋ ਵੱਧ ਯੋਗਦਾਨ ਪਾਉਣਗੀਆ।