ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਬੋਟਨੀ ਵਿਭਾਗ ਵਲੋਂ ਜੈਵਿਕ ਖਾਦ ਪਦਾਰਥ (ਔਰਗੈਨਿਕ ਫੂਡ) ਵਿਸ਼ੇ `ਤੇ ਇਕ ਭਾਸ਼ਨ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਅਵਿਨਾਸ਼ ਕੁਮਾਰ ਨਾਗਪਾਲ ਨੇ ਭਾਸ਼ਨ ਦਿੱਤਾ।ਉਹਨ੍ਹਾਂ ਨੇ ਆਪਣੇ ਭਾਸ਼ਨ ਵਿਚ ਖਾਦ ਪਦਾਰਥਾਂ ਦੇ ਨਫੇ ਅਤੇ ਨੁਕਸਾਨ ਬਾਰੇ ਜ਼ਿਕਰ ਕਰਦੇ ਹੋਏ ਜੈਵਿਕ ਪਦਾਰਥਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਵਿਸਥਾਰ `ਚ ਦੱਸਿਆ ਕਿ ਅਮਰੀਕਾ ਅਤੇ ਕਨੇਡਾ, ਜਨੈਟਿਕਲੀ ਮੋਡੀਫਾਇਡ ਦੇ ਮੁੱਖ ਉਤਪਾਦਨ ਕਰਨ ਵਾਲੇ ਦੇਸ਼ ਹਨ।ਜੈਵਿਕ ਖੇਤੀ ਦੀ ਮਹੱਤਤਾ ਬਾਰੇ ਦੱਸਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਜੈਵਿਕ ਖੇਤੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਦਲਬੀਰ ਫਾਊਂਡੇਸ਼ਨ ਵੱਲੋਂ ਅੋਰਗੈਨਿਕ ਫਾਰਮਰਜ਼ ਮਾਰਕੀਟ ਦੀ ਪ੍ਰਦਰਸ਼ਨੀ ਲਗਾਈ ਗਈ।ਜਿਸ ਵਿਚ ਜੈਵਿਕ ਉਤਪਾਦਿਕ ਜਿਵੇਂ ਸਬਜ਼ੀਆਂ, ਦਾਲਾਂ, ਦੁੱਧ, ਆਚਾਰ ਤੇ ਸਾਬਣ ਆਦਿ ਸ਼ਾਮਿਲ ਸਨ।ਇਹਨਾਂ ਸਾਰੇ ਉਤਪਾਦਨਾਂ ਬਾਰੇ ਦਲਬੀਰ ਫਾਊਂਡੇਸ਼ਨ ਨੇ ਦਾਅਵਾ ਕੀਤਾ ਕਿ ਇਹ ਸਾਰੀਆਂ ਵਸਤਾਂ ਕੈਮੀਕਲ ਰਹਿਤ ਹਨ।ਰੀਸਾੀੲਕਲ ਬੈਗ ਅਤੇ ਕੱਚ ਦੀਆਂ ਬੋਤਲਾਂ ਇਸ ਨੁਮਾਇਸ਼ `ਚ ਖਿੱਚ ਦਾ ਕਾਰਨ ਸੀ।
ਕਾਲਜ ਦੀਆਂ ਵਿਦਿਆਰਥਣਾਂ ਅਤੇ ਸਾਰੇ ਸਟਾਫ਼ ਨੇ ਇਸ ਪ੍ਰਦਰਸ਼ਨੀ ਤੋਂ ਬਹੁਤ ਸਮਾਨ ਖਰੀਦਿਆ। ਡਾ. ਮਨੋਜ ਸ਼ਰਮਾ ਕੰਟਰੋਲਰ ਇਗਜਾਮੀਨੇਸ਼ਨ ਮੁੱਖ ਮਹਿਮਾਨ ਸਨ।ਉਹਨਾਂ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੈਵਿਕ ਪਦਾਰਥਾਂ ਤੇ ਭੋਜਨ ਨੂੰ ਜਿੰਦਗੀ ਵਿਚ ਇਸ ਦੀ ਵਰਤੋਂ ਕਰਨ `ਤੇ ਜ਼ੋਰ ਦਿੱਤਾ।ਦਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਨੇ ਜੈਵਿਕ ਖਾਦ ਪਦਾਰਥਾਂ ਦੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ।ਇਸ ਉਤਸਵ ਵਿਚ ਡਾ. ਸਿਮਰਦੀਪ, ਡਾ. ਰਸ਼ਮੀ, ਪ੍ਰੋ. ਮਨਦੀਪ ਸੋਖੀ, ਪ੍ਰੋ. ਰਜਨੀ ਮਹਿਰਾ ਨੇ ਭਾਗ ਲਿਆ।