ਬਠਿੰਡਾ, 2 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੀ.ਡਬਲਯੂ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵਲੋਂ ਸਾਥੀ ਰਾਜ ਕੁਮਾਰ ਗਰੋਵਰ ਦੀ ਪ੍ਰਧਾਨਗੀ ਹੇਠ ਕਾਰਜ ਸਾਧਕ ਅਫ਼ਸਰ ਇੰਪਰੂਮਮੈਂਟ ਟਰੱਸਟ ਬਠਿੰਡਾ ਦੇ ਖਿਲਾਫ਼ ਰੋਸ ਰੈਲੀ ਕਰਦਿਆਂ ਕਾਨਟੈ੍ਰਕਟ ਕਰਮਚਾਰੀਆਂ ਨੂੰ ਹਟਾਉਣ ਕਾਰਨ ਤੇ ਉਨ੍ਹਾਂ ਦਾ ਪੀ.ਐਫ਼ ਜੋ ਕੱਟਿਆ ਹੋਇਆ ਉਨ੍ਹਾਂ ਦੇ ਖਾਤਿਆਂ ਵਿਚ ਜਮਾਂ ਨਾ ਕਰਵਾਉਣ ਤੇ ਤਨਖਾਹਾਂ ਸਮੇਂ ਸਿਰ ਨਾ ਦੇਣ ਆਦਿ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੀਤੀ ਗਈ।ਰੈਲੀ ਦੌਰਾਨ ਕਾਰਜ ਸਾਧਕ ਅਫ਼ਸਰ ਨੇ ਜਥੇਬੰਦੀ ਆਗੂਆਂ ਨੂੰ ਬੁਲਾਇਆ।ਜਿਨ੍ਹਾਂ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਜਥੇਬੰਦੀ ਨੂੰ 8 ਫਰਵਰੀ ਨੂੰ 11.00 ਵਜੇ ਮੀਟਿੰਗ ਦਾ ਸਮਾਂ ਦਿੱਤਾ ਹੈ।
ਇਸ ਮੌਕੇ ਜਥੇਬੰਦੀ ਆਗੂ ਕਿਸ਼ੋਰ ਚੰਦ, ਮੱਖਣ ਸਿੰਘ ਖਣਗਵਾਲ,ਪ.ਸ.ਸ.ਫ ਆਗੂ ਹੰਸ ਰਾਜ ਬੀਜਵਾ, ਜਨਰਲ ਸਕੱਤਰ ਕੁਲਵਿੰਦਰ ਸਿੰਘ, ਦਰਸ਼ਨ ਰਾਮ, ਹਰਬੰਸ ਸਿੰਘ ਚੰਦੜ, ਬਿਜਲੀ ਬੋਰਡ ਜਥੇਬੰਦੀ ਦੇ ਆਗੂ ਪ੍ਰਕਾਸ਼ ਸਿੰਘ, ਰਘਬੀਰ ਸਿੰਘ, ਬੇਅੰਤ ਸਿੰਘ ਭੁੱਚੋ, ਅਕਾਸ਼ਦੀਪ ਤੇ ਸੁਨੀਲ ਕੁਮਾਰ ਨੇ ਸੰਬੋਧਨ ਕੀਤਾ।ਆਗੂਆਂ ਨੇ ਕਿਹਾ ਕਿ ਫੀਲਡ ਕਰਮਚਾਰੀਆਂ ਵਲੋਂ 13 ਫਰਵਰੀ ਨੂੰ ਤਿ੍ਰਵੈਣੀ ਕੰਪਨੀ ਦੇ ਖਿਲਾਫ਼ ਸੀਵਰੇਜ ਬੋਰਡ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।